ਦੁਬਈ : ਕੋਝੀਕੋਡ ਵਿਚ ਸ਼ੁਕਰਵਾਰ ਨੂੰ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਜਿਸ ਵਿਅਕਤੀ ਨੂੰ ਕੋਰੋਨਾ ਪੀੜਤ ਹੋਣ ਦਾ ਐਲਾਨ ਕੀਤਾ ਗਿਆ ਸੀ ਉਹ ਸੰਯੁਕਤ ਅਰਬ ਅਮੀਰਾਤ ਵਿਚ ਵੀ ਕੋਰੋਨਾ ਪੀੜਤ ਰਹਿ ਚੁੱਕਾ ਸੀ ਅਤੇ ਭਾਰਤ ਆਉਣ ਤੋਂ ਪਹਿਲਾਂ ਉਸ ਦੀ ਜਾਂਚ ਨੈਗੇਟਿਵ ਆਈ ਸੀ। ਇਕ ਖ਼ਬਰ ਵਿਚ ਇਹ ਦਾਅਵਾ ਕੀਤਾ ਗਿਆ ਹੈ। ਗਲਫ਼ ਨਿਊਜ਼ ਦੀ ਖ਼ਬਰ ਅਨੁਸਾਰ 45 ਸਾਲਾ ਸੁਧੀਰ ਵਰਿਆਥ ਦੀ ਸ਼ੁਕਰਵਾਰ ਨੂੰ ਜਹਾਜ਼ ਹਾਦਸੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਮੌਤ ਹੋ ਗਈ ਸੀ। ਸੁਧੀਰ ਹਾਦਸੇ ਵਿਚ ਮ੍ਰਿਤ ਐਲਾਨਿਆ ਆਖ਼ਰੀ ਵਿਅਕਤੀ ਸੀ। ਹਾਦਸੇ ਤੋਂ ਬਾਅਦ ਕੋਵਿਡ-19 ਲਈ ਕਰਾਈ ਗਈ ਜਾਂਚ ਵਿਚ ਉਸ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਕਾਰਨ ਉਸ ਦੀ ਲਾਸ਼ ਨੂੰ ਅੰਤਮ ਸਸਕਾਰ ਲਈ ਮਲੱਪੁਰਮ ਵਿਚ ਰਹਿਣ ਵਾਲੇ ਪ੍ਰਵਾਰ ਨੂੰ ਨਹੀਂ ਸੌਂਪੀ ਜਾ ਸਕੀ ਜਿਥੇ ਪਿਛਲੇ ਸਾਲ ਉਸ ਨੇ ਘਰ ਬਣਾਇਆ ਸੀ। ਦੁਬਈ ਵਿਚ ਰਹਿਣ ਵਾਲੇ ਉਸ ਸਾਥੀ ਪ੍ਰਸ਼ੋਬ ਥਰਮਲ ਕੀਰੀ ਨੇ ਗਲਫ਼ ਨਿਊਜ਼ ਨੂੰ ਕਿਹਾ ਕਿ ਸੁਧੀਰ, ਖ਼ੁਦ ਉਸ ਨੂੰ ਅਤੇ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਨੂੰ ਅਪ੍ਰੈਲ ਵਿਚ ਕੋਰੋਨਾ ਹੋਇਆ ਸੀ।